ਸਵਰਗ ਦੁਆਰਾ ਦਸਿਆ ਬਾਈਬਲ ਦਾ ਰਾਹ ਦੱਸਿਆ.

Video

 

July 7, 2015

ਮੁਕਤੀ ਬਾਰੇ ਬਾਈਬਲ ਬਿਲਕੁਲ ਸਪੱਸ਼ਟ ਹੈ। ਬਹੁਤ ਸਾਰੇ ਲੋਕ ਸਮਝਦੇ ਹਨ ਕਿ ਉਹ ਬਹੁਤ ਚੰਗੇ ਹਨ ਅਤੇ ਉਹ ਸਵਰਗ ਵਿੱਚ ਜਾਣਗੇ। ਪਰ ਬਾਈਬਲ ਕਹਿੰਦੀ ਹੈ ਕਿ ਸਾਰਿਆਂ ਨੇ ਪਾਪ ਕੀਤੇ ਹਨ ਅਤੇ ਸਾਰੇ ਪਰਮੇਸ਼ਰ ਦੀ ਮਹਿਮਾ ਤੋਂ ਰਹਿਤ ਹਨ। (ਰੋਮੀਓ 3:23) ਬਾਈਬਲ ਕਹਿੰਦੀ ਹੈ "ਕੋਈ ਵੀ ਧਰਮੀ ਨਹੀ ਹੈ,ਇੱਕ ਵੀ ਨਹੀ।ਤੁਸੀ ਧਾਰਮਿਕ ਨਹੀ ਹੋ,ਮੈਂ ਵੀ ਨਹੀ, ਜੇਕਰ ਭਲਾ ਕਰਨਾ ਹੀ ਸਵਰਗ ਜਾਣ ਦਾ ਕਾਰਨ ਹੁੰਦਾ ਤਾਂ ਆਪਣੇ ਵਿੱਚੋਂ ਕੋਈ ਵੀ ਸਵਰਗ ਨਹੀ ਜਾਂਦਾ।

ਅਤੇ ਪ੍ਰਕਾਸ਼ਿਤ ਵਾਕ 21:8 ਵਿੱਚ ਬਾਈਬਲ ਕਹਿੰਦੀ ਹੈ ਕਿ ਡਰਪੋਕਾਂ, ਅਵਿਸ਼ਵਾਸ਼ੀ,ਕਾਤਲ,ਜਿਨਸੀ ਪਾਪ,ਜਾਦੂ ਟੂਣਾ ਕਰਨ ਵਾਲੇ,ਮੂਰਤੀ ਪੂਜਾ ਕਰਨ ਵਾਲੇ ਅਤੇ ਸਾਰੇ ਝੂਠ ਬੋਲਣ ਵਾਲਿਆਂ ਦਾ ਗੰਧਕ ਦੀ ਬਲਦੀ ਝੀਲ ਵਿੱਚ ਹਿੱਸਾ ਹੋਵੇਗਾ।ਇਹੀ ਦੂਸਰੀ ਮੌਤ ਹੈ।ਮੈਂ ਪਹਿਲਾਂ ਝੂਠ ਬੋਲਿਆ ਹੈ।ਅਸੀਂ ਸਾਰਿਆਂ ਨੇ ਪਹਿਲਾਂ ਝੂਠ ਬੋਲਿਆ ਹੈ।ਇਸ ਲਈ ਅਸੀਂ ਸਾਰੇ ਪਾਪੀ ਹਾਂ।ਅਸੀਂ ਇਸ ਤੋਂ ਵੀ ਵੱਧ ਬੁਰੀਆਂ ਗੱਲਾਂ ਕੀਤੀਆਂ ਹਨ।ਅਸੀਂ ਨਰਕ ਜਾਣ ਦੇ ਲਾਇਕ ਹਾਂ।

ਪਰ ਬਾਈਬਲ ਕਹਿੰਦੀ ਹੈ "ਪਰ ਪ੍ਰਮਾਤਮਾ ਨੇ ਸਾਡੇ ਉੱਪਰ ਪੇ੍ਮ ਦਿਖਾਇਆ ਹੈ। ਜਦਕਿ ਅਸੀਂ ਤਾਂ ਪਾਪੀ ਹੀ ਸੀ,ਪਰ ਯਿਸੂ ਨੇ ਸਾਡੇ ਲਈ ਆਪਣੇ ਪ੍ਰਾਣ ਤਿਆਗ ਦਿੱਤੇ।"(ਰੋਮੀਓ "5:8)। ਯਿਸੂ ਸਾਨੂੰ ਪਿਆਰ ਕਰਦਾ ਸੀ ਇਸ ਲਈ ਉਹ ਧਰਤੀ ਤੇ ਆਇਆ। ਬਾਈਬਲ ਕਹਿੰਦੀ ਹੈ ਕਿ ਉਹ ਹੱਡ ਮਾਸ ਤੋਂ ਬਣਿਆ ਪ੍ਰਮਾਤਮਾ ਦਾ ਹੀ ਸਰੂਪ ਸੀ। ਖੁਦ ਪ੍ਰਮਾਤਮਾ ਨੇ ਹੀ ਮਨੁੱਖ ਦਾ ਰੂਪ ਧਾਰਿਆ ਸੀ। ਅਤੇ ਉਸਨੇ ਪਾਪ ਰਹਿਤ ਜੀਵਨ ਬਤੀਤ ਕੀਤਾ। ਉਸਨੇ ਕਦੇ ਕੋਈ ਪਾਪ ਨਹੀ ਕੀਤਾ ਸੀ ਫਿਰ ਵੀ ਉਹਨਾਂ ਨੇ ਉਸਨੂੰ ਮਾਰਿਆ,ਉਸਤੇ ਥੁੱਕਿਆ ਅਤੇ ਅਖੀਰ ਵਿੱਚ ਉਸਨੂੰ ਕਿੱਲਾਂ ਨਾਲ ਸੂਲੀ ਤੇ ਠੋਕ ਦਿੱਤਾ। ਬਾਈਬਲ ਕਹਿੰਦੀ ਹੈ "ਉਸਨੇ ਆਪਣੇ ਸਰੀਰ ਵਿੱਚ ਸਾਡੇ ਪਾਪਾਂ ਨੂੰ ਢੱਕ ਲਿਆ ਤਾਂ ਕਿ ਸਾਡੇ ਪਾਪ ਅੰਦਰੋਂ ਖਤਮ ਹੋ ਜਾਣ ਅਤੇ ਅਸੀਂ ਚੰਗੇ ਲਈ ਜੀਵਨ ਬਤੀਤ ਕਰੀਏ।" ਉਹ ਸਾਰੇ ਪਾਪ ਜੋ ਮੈਂ ਕੀਤੇ ਜਾਂ ਤੂੰ ਕੀਤੇ ਉਸ ਦੀ ਸਜਾ ਯਿਸੂ ਨੂੰ ਦਿੱਤੀ ਗਈ। ਜਦੋਂ ਉਹ ਮਰ ਗਿਆ ਤਾਂ ਉਸਨੂੰ 3 ਦਿਨ ਅਤੇ 3 ਰਾਤਾਂ ਕਬਰ ਦਿੱਤੀ ਅਤੇ ਉਹ ਨਰਕ ਵਿੱਚ ਰਿਹਾ ਸੀ। ਉਹ 3 ਦਿਨ ਬਾਅਦ ਫਿਰ ਜੀਵਿਤ ਹੋ ਗਿਆ ਅਤੇ ਉਸਨੇ ਆਪਣੇ ਚੇਲਿਆਂ ਨੂੰ ਆਪਣੇ ਹੱਥਾਂ ਵਿੱਚ ਹੋਈਆਂ ਮੋਰੀਆਂ ਵਿਖਾਈਆਂ।

ਬਾਈਬਲ ਵਿੱਚ ਸਪੱਸ਼ਟ ਰੂਪ ਵਿੱਚ ਕਿਹਾ ਗਿਆ ਹੈ ਕਿ ਯਿਸੂ ਸੰਸਾਰ ਵਿੱਚ ਹਰ ਇੱਕ ਲਈ ਮਰਿਆ। ਬਾਈਬਲ ਵਿੌਚ ਦੱਸਿਆ ਗਿਆ ਹੈ "ਉਹ ਨਾ ਸਿਰਫ ਸਾਡੇ ਪਾਪਾਂ ਦਾ ਬਲਕਿ ਸਾਰੇ ਸੰਸਾਰ ਦੇ ਪਾਪਾਂ ਦਾ ਬਲੀਦਾਨ ਹੈ।" ਪਰ ਸਾਨੂੰ ਬਚਣ ਲਈ ਇੱਕ ਕੰਮ ਕਰਨਾ ਚਾਹੀਦਾ ਹੈ। ਬਾਈਬਲ ਵਿੱਚ ਪ੍ਰਸ਼ਨ ਹੈ, ਮੈਨੂੰ ਮੁਕਤੀ ਪਾਉਣ ਲਈ ਕੀ ਕਰਨਾ ਚਾਹੀਦਾ ਹੈ? ਉਹਨਾਂ ਨੇ ਉੱਤਰ ਦਿੱਤਾ,"ਪ੍ਰਭੂ ਯਿਸੂ ਤੇ ਵਿਸਵਾਸ਼ ਕਰ, ਇਸ ਨਾਲ ਤੈਨੂੰ ਤੇ ਤੇਰੇ ਪਰਿਵਾਰ ਨੂੰ ਮੁਕਤੀ ਮਿਲੇਗੀ। ਬੱਸ ਇਹ ਹੀ ਹੈ। ਉਸਨੇ ਇਹ ਨਹੀ ਕਿਹਾ "ਗਿਰਜਾਘਰ ਵਿੱਚ ਜਾਓ ਜਾਂ ਬਪਤਿਸਮੇ ਕਰਵਾਉਣ ਜਾਂ ਚੰਗੀ ਜਿੰਦਗੀ ਬਤੀਤ ਕਰਨ ਨਾਲ ਤੁਹਾਨੂੰ ਮੁਕਤੀ ਮਿਲੇਗੀ। ਜਾਂ ਫਿਰ ਆਪਣੇ ਪਾਪਾਂ ਤੋਂ ਤੋਬਾ ਕਰਨ ਨਾਲ ਮੁਈਤੀ ਨਹੀ ਮਿਲੇਗੀ। ਉਸਨੇ ਸਿਰਫ ਵਿਸਵਾਸ਼ ਕਿਹਾ। ਬਾਈਬਲ ਦਾ ਸਭ ਤੋਂ ਮਸ਼ਹੂਰ ਬਿਆਨ ਜੋ ਤੁਹਾਨੂੰ "ਇਨ ਐਂਡ ਆਊਟ ਬਰਗਰ" ਦੇ ਕੱਪ ਵਿੱਚ ਵੀ ਮਿਲੇਗਾ। ਇਹ ਇੰਨਾ ਮਸ਼ਹੂਰ ਹੈ ਕਿ ਇਸਨੂੰ ਸਭ ਨੇ ਸੁਣਿਆ ਹੈ। ਯੂਹੰਨਾ 3:16, ਪ੍ਰਮਾਤਮਾ ਨੂੰ ਸੰਸਾਰ ਨਾਲ ਇੰਨਾ ਪਿਆਰ ਸੀ ਕਿ ਉਸਨੇ ਆਪਣਾ ਇੱਕੋ ਇੱਕ ਪੁੱਤਰ ਦੇ ਦਿੱਤਾ,ਤਾਂ ਕਿਉਹ ਹਰ ਆਦਮੀ ਜੋ ਉਸਤੇ ਵਿਸ਼ਵਾਸ਼ ਕਰਦਾ ਹੈ,ਉਹ ਨਸ਼ਟ ਨਾ ਹੋਵੇ ਬਲਕਿ ਉਸਨੂੰ ਸਦੀਵੀ ਜੀਵਨ ਮਿਲ ਜਾਵੇ ਅਤੇ ਅਨੰਦ ਭਾਵ ਸਦਾ ਲਈ,ਅਨੰਤ ਦਾ ਮਤਲਬ ਹੈ, ਯਿਸੂ ਨੇ ਕਿਹਾ ਮੈਂ ਉਹਨਾਂ ਨੂੰ ਸਦੀਵੀ ਜੀਵਨ ਦਿੰਦਾ ਹਾਂ,ਉਹਨਾਂ ਦਾ ਕਦੀ ਨਾਸ਼ ਨਹੀ ਹੋਵੇਗਾ,ਤੇ ਨਾ ਹੀ ਕੋਈ ਉਹਨਾ ਨੂੰ ਮੇਰੇ ਹੱਥਾਂ ਚੋਂ ਕੱਢ ਕੇ ਲੈ ਜਾ ਸਕੇਗਾ।

(ਯੂਹੰਨਾ 10:28),ਯੂਹੰਨਾ 6:47 ਵਿੱਚ ਲਿਖਿਆ ਹੈ,ਮੈਂ ਤੁਹਾਨੂੰ ਸੱਚ ਕਹਿੰਦਾ ਹਾਂ,ਜੋ ਵਿਸਵਾਸ਼ ਕਰਦਾ ਹੈ,ਉਸਨੂੰ ਸਦੀਵੀ ਜੀਵਨ ਪ੍ਰਾਪਤ ਹੋਵੇਗਾ। ਇਸ ਲਈ ਅਗਰ ਤੁਹਾਨੂੰ ਮਸੀਹ ਵਿੱਚ ਵਿਸਵਾਸ਼ ਹੈ ਤਾਂ ਬਾਈਬਲ ਕਹਿੰਦੀ ਹੈ ਤੁਹਾਨੂੰ ਸਦੀਵੀ ਜੀਵਨ ਪ੍ਰਾਪਤ ਹੋਵੇਗਾ। ਤੁਸੀਂ ਹਮੇਸ਼ਾ ਜਿੰਦਾ ਰਹੋਗੇ ਤੇ ਇਹ ਅਨੰਤ ਤੇ ਅਵਿਨਾਸ਼ੀ ਹੋਵੇਗਾ। ਤੁਹਾਡਾ ਬਚਾਵ ਜਰੂਰ ਹੋਵੇਗਾ। ਅਗਰ ਤੁਸੀਂ ਉਸਤੇ ਵਿਸਵਾਸ਼ ਕਰਦੇ ਹੋ ਤਾਂ ਤੁਹਾਨੂੰ ਮੁਕਤੀ ਪ੍ਰਾਪਤ ਹੋਈ ਤਾਂ ਇਹ ਨਸ਼ਟ ਨਹੀ ਹੋਵੇਗੀ। ਇਹ ਅਨੰਤ ਅਤੇ ਅਵਿਨਾਸ਼ੀ ਹੋਣਗੇ।

ਅਗਰ ਮੈਂ ਇਸ ਧਰਤੀ ਤੇ ਕੋਈ ਭਿਆਨਕ ਪਾਪ ਕਰ ਬੈਠਦਾ ਹਾਂ ਤਾਂ ਪਰਮੇਸ਼ਰ ਮੈਨੂੰ ਇਸੇ ਧਰਤੀ ਤੇ ਹੀ ਸਜਾ ਦੇਵੇਗਾ। ਅਗਰ ਮੈਂ ਕਿਸੇ ਨੂੰ ਮਾਰ ਦਿੰਦਾ ਹਾਂ ਤਾਂ ਪ੍ਰਮਾਤਮਾ ਮੈਨੂੰ ਯਕੀਨੀ ਸਜਾ ਦੇਵੇਗਾ। ਹੋ ਸਕਦਾ ਮੈਂ ਜੇਲ ਚਲਾ ਜਾਵਾਂ ਜਾਂ ਇਸ ਤੋਂ ਵੀ ਸਖਤ,ਮੈਨੂੰ ਫਾਹਾ ਦੇ ਦਿੱਤਾ ਜਾਵੇ। ਦੁਨੀਆਂ ਮੈਨੂੰ ਮੇਰੇ ਅਪਰਾਧ ਦੀ ਜੋ ਵੀ ਸਜਾ ਦੇਵੇ, ਪ੍ਰਮਾਤਮਾ ਇਹ ਯਕੀਨੀ ਕਰੇਗਾ ਕਿ ਮੈਨੂੰ ਵੱਧ ਤੋਂ ਵੱਧ ਸਜਾ ਮਿਲੇ, ਪਰ ਮੈਨੂੰ ਨਰਕ ਨਾ ਜਾਣਾ ਪਵੇ। ਕੋਈ ਵੀ ਪਾਪ ਮੈਨੂੰ ਨਰਕ ਨਹੀ ਲਿਜਾ ਸਕਦਾ ਕਿਉਂਕਿ ਮੈਨੂੰ ਸਦੀਵੀ ਜੀਵਨ ਪ੍ਰਾਪਤ ਹੋ ਚੁੱਕਿਆ ਹੈ। ਅਗਰ ਮੈਂ ਨਰਕ ਵਿੱਚ ਜਾਂਦਾ ਹਾਂ ਤਾਂ ਇਹ ਪ੍ਰਮਾਤਮਾ ਦਾ ਝੂਠ ਹੋਵੇਗਾ। ਕਿਉਂਕਿ ਉਸਨੇ ਵਚਨ ਦਿੱਤਾ ਸੀ ਕਿ ਜੋ ਵੀ ਉਸਤੇ ਵਿਸਵਾਸ਼ ਕਰੇਗਾ ਉਸਨੂੰ ਅਨੰਤ ਜੀਵਨ ਪ੍ਰਾਪਤ ਹੋਵੇਗਾ। ਉਸਨੇ ਆਖਿਆ ਸੀ,"ਜੋ ਵੀ ਜੀਵਿਤ ਹੈ ਅਤੇ ਉਸਤੇ ਵਿਸਵਾਸ਼ ਕਰਦਾ ਹੈ ਉਸਨੂੰ ਸਦੀਵੀ ਜੀਵਨ ਮਿਲਦਾ ਹੈ। ਇਸ ਲਈ ਬਾਈਬਲ ਵਿੱਚ ਅਨੇਕਾਂ ਉਦਾਹਰਨਾਂ ਹਨ, ਜਿੰਨਾਂ ਵਿੱਚ ਲੋਕਾਂ ਨੇ ਬਹੁਤ ਬੁਰੇ ਕੰਮ ਕੀਤੇ, ਪਰ ਫਿਰ ਵੀ ਉਹ ਸਵਰਗ ਵਿੱਚ ਗਏ। ਕਿਵੇਂ? ਕੀ ਉਹ ਬਹੁਤ ਚੰਗੇ ਸਨ? ਨਹੀ। ਕਿਉਂਕਿ ਉਹ ਯਿਸੂ ਮਸੀਹ ਵਿੱਚ ਵਿਸਵਾਸ਼ ਰਖਦੇ ਸਨ। ਦੂਜੇ ਲੋਕ ਜਿਨਾਂ ਨੇ ਸ਼ਾਇਦ ਬਹੁਤ ਵਧੀਆ ਜਿੰਦਗੀ ਬਤੀਤ ਕੀਤੀ ਹੋਵੇ, ਪਰ ਪ੍ਰਭੂ ਯਿਸੂ ਵਿੱਚ ਵਿਸਵਾਸ਼ ਨਾ ਹੋਣ ਕਰਕੇ ਨਰਕ ਵਿੱਚ ਜਾਣਾ ਪਿਆ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜਾ ਮਿਲ ਸਕੇ।

ਅੱਜ ਮੈਂ ਆਪਣੀ ਗੱਲ ਇਸ ਵਿਚਾਰ ਨਾਲ ਖਤਮ ਕਰਨੀ ਚਾਹੁੰਦਾ ਹਾਂ ਕਿ ਇੱਕ ਚੀਜ ਜੋ ਮੈਂ ਸਾਹਮਣੇ ਲਿਆਉਣੀ ਚਾਹੁੋਦਾ ਹਾਂ ਕਿ ਇੱਕ ਚੇਲੇ ਨੇ ਯਿਸੂ ਨੂੰ ਪ੍ਰਸ਼ਨ ਪੁੌਛਿਆ, ਅਤੇ ਪ੍ਰਸ਼ਨ ਵਿੌਚ ਇਹ ਸੀ ਕਿ ਮੁਕਤੀ ਪਾਉਣ ਵਾਲੇ ਬਹੁਤ ਘੱਟ ਲੋਕ ਹਨ? ਵਧੀਆ ਸਵਾਲ ਹੈ ਨਾ? ਕੀ ਜਿਆਦਾਤਰ ਲੋਕ ਮੁਕਤੀ ਪਾ ਸਕੇ? ਜਾਂ ਸਿਰਫ ਕੁਝ ਲੋਕ? ਇੱਥੇ ਕੌਣ ਹੈ ਜੋ ਸੋਚਦਾ ਹੈ ਕਿ ਜਿਆਦਾਤਰ ਲੋਕ ਸਵਰਗ ਵਿੱਚ ਜਾਣਗੇ? ਵੱਧ ਤੋਂ ਵੱਧ ਲੋਕ? ਅੰਦਾਜਾ ਲਗਾਉ ਕਿ ਉੱਤਰ ਕੀ ਸੀ? ਮਤੀ 7 ਵਿੱਚ ਉਸਨੇ ਕਿਹਾ "ਛੋਟੇ ਰਾਸਤੇ ਤੋਂ ਪ੍ਰਵੇਸ਼ ਕਰੋ", ਇਹ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਚੌੜਾ ਦਰਵਾਜਾ ਅਤੇ ਵੱਡਾ ਰਸਤਾ ਤਾਂ ਤਬਾਹੀ ਵੱਲ ਲੈ ਜਾਂਦਾ ਹੈ। ਬਹੁਤ ਸਾਰੇ ਲੋਕ ਉਸ ਰਸਤੇ ਤੇ ਚੱਲ ਰਹੇ ਹਨ। ਪਰ ਉਹ ਦਰਵਾਜਾ ਕਿੋਨਾ ਕੁ ਤੰਗ ਅਤੇ ਸੀਮਿਤ ਹੈ ਜਿਹੜੇ ਜੀਵਨ ਵੱਲ ਲੈ ਜਾਂਦੇ ਹਨ। ਬਹੁਤ ਹੀ ਘੱਟ ਲੋਕ ਇਸ ਨੂੰ ਲੱਭ ਸਕਣਗੇ ਅਤੇ ਫਿਰ ਉਸਨੇ ਇਹ ਵੀ ਕਿਹਾ, ਪ੍ਰਭੂ ਪ੍ਰਭੂ ਕਰਨ ਵਾਲਾ ਹਰ ਬੰਦਾ ਸਵਰਗ ਵਿੱਚ ਨਹੀ ਜਾ ਸਕਦਾ, ਬਲਕਿ ਜੋ ਸਵਰਗ ਵਿੱਚ ਬੈਠੇ ਮੇਰੇ ਪਰਮ ਪਿਤਾ ਦੀ ਇੱਛਾ ਅਨੁਸਾਰ ਚਲਦਾ ਹੈ, ਉਹ ਹੀ ਉਸ ਵਿੱਚ ਦਾਖਲ ਹੋ ਸਕੇਗਾ। ਉਸ ਮਹਾਨ ਦਿਨ ਬਹੁਤ ਸਾਰੇ ਮੇਰੇ ਤੋਂ ਪੁੱਛਣਗੇ, "ਪ੍ਰਭੂ ਹੇ ਪ੍ਰਭੂ, ਕੀ ਅਸੀਂ ਤੇਰੇ ਨਾਮ ਨਾਲ ਭਵਿੱਖਬਾਣੀ ਨਹੀ ਕੀਤੀ? ਕੀ ਤੇਰੇ ਨਾਮ ਨਾਲ ਅਸੀਂ ਬੁਰੀਆਂ ਆਤਮਾਵਾਂ ਨਹੀਂ ਕੱਢੀਆ? ਕੀ ਤੇਰੇ ਨਾਮ ਨਾਲ ਅਸੀਂ ਬਹੁਤ ਸਾਰੇ ਹੈਰਾਨ ਕਰ ਦੇਣ ਵਾਲੇ ਕੰਮ ਨਹੀਂ ਕੀਤੇ?" ਉਸ ਵੇਲੇ ਮੈਂ ਖੁੱਲ ਕੇ ਇਹ ਕਹਾਂਗਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਓ ਬੁਰੇ ਕੰਮ ਕਰਨ ਵਾਲਿਓ, ਇੱਥੋਂ ਭੱਜ ਜਾਓ|

ਸਭ ਤੋਂ ਪਹਿਲਾਂ ਦੁਨੀਆਂ ਦੇ ਜਿਆਦਾਤਰ ਲੋਕ ਯਿਸੂ ਨੂੰ ਨਹੀਂ ਮੰਨਦੇ ਸਨ। ਪਰ ਸ਼ੁਕਰ ਹੈ ਕਿ ਕਲਾਸ ਦੇ ਕਾਫੀ ਲੋਕ ਯਿਸੂ ਤੇ ਵਿਸਵਾਸ਼ ਰੱਖਦੇ ਹਨ, ਪਰ ਫਿਰ ਵੀ ਦੁਨੀਆਂ ਦੇ ਜਿਆਦਾਤਰ ਲੋਕ ਯਿਸੂ ਨੂੰ ਨਹੀ ਮੰਨਦੇ। ਪਰ ਪ੍ਰਮਾਤਮਾ ਨੇ ਸਾਨੂੰ ਚੌਕੰਨਾ ਕੀਤਾ ਹੈ ਕਿ ਜੋ ਕਹਿੰਦੇ ਹਨ ਕਿ ਅਸੀਂ ਯਿਸੂ ਤੇ ਵਿਸਵਾਸ਼ ਰਖਦੇ ਹਾਂ, ਜੋ ਉਸਨੂੰ ਪ੍ਰਭੂ ਕਹਿੰਦੇ ਹਨ, ਉਹਨਾਂ ਚੋਂ ਜਿਆਦਾਤਰ ਇਹ ਬੋਲਣਗੇ" ਅਸੀਂ ਤਾਂ ਬਹੁਤ ਸਾਰੇ ਚੰਗੇ ਕਰਮ ਕੀਤੇ ਹਨ, ਸਾਨੂੰ ਜੀਵਨ ਮੁਕਤੀ ਪ੍ਰਾਪਤ ਕਿਉਂ ਨਹੀ ਹੋਈ? ਅਤੇ ਉਹ ਕਹੇਗਾ, "ਭੱਜ ਜਾਉ, ਮੈਂ ਤੁਹਾਨੂੰ ਕਦੇ ਨਹੀ ਜਾਣਦਾ ਸੀ" ਕਿਉਂਕਿ ਜੀਵਨ ਮੁਕਤੀ ਕਰਮਾਂ ਕਰਕੇ ਨਹੀ ਮਿਲਦੀ ਅਤੇ ਅਗਰ ਤੁਸੀਂ ਆਪਣੇ ਆਪ ਨੂੰ ਬਚਾਉਣ ਲਈ , ਆਪਣੇ ਕਰਮਾਂ ਤੇ ਭਰੋਸਾ ਕਰਦੇ ਹੋ, ਜਾਂ ਤੁਸੀਂ ਸੋਚਦੇ ਹੋ ਕਿ ਤੁਸੀਂ ਅੰਮ੍ਰਿਤ ਪੀਤਾ ਹੈ, ਇਸ ਲਈ ਤੁਸੀਂ ਸਵਰਗ ਵਿੱਚ ਜਾਓਗੇ, ਜਾਂ ਤੁਸੀਂ ਸੋਚਦੇ ਹੋ ਕਿ "ਮੈਨੂੰ ਲਗਦਾ ਹੈ ਕਿ ਤੁਹਾਨੂੰ ਇੱਕ ਚੰਗਾ ਜੀਵਨ ਜੀਣਾ ਹੋਵੇਗਾ, ਮੈਨੂੰ ਲਗਦਾ ਹੈ ਕਿ ਤੁਹਾਨੂੰ ਆਗਿਆ ਦਾ ਪਾਲਣ ਕਰਨਾ ਹੋਵੇਗਾ, ਮੈਨੂੰ ਲਗਦਾ ਤੁਹਾਨੂੰ ਗਿਰਜਾਘਰ ਜਾਣਾ ਹੋਵੇਗਾ, ਜਾਂ ਮੈਨੂੰ ਲਗਦਾ ਤੁਹਾਨੂੰ ਪਾਪਾਂ ਤੋਂ ਬਚਣਾ ਹੋਵੇਗਾ, ਅਗਰ ਤੁਸੀਂ ਆਪਣੇ ਕਰਮਾਂ ਤੇ ਵਿਸਵਾਸ਼ ਰੱਖ ਕੇ ਬੈਠੇ ਹੋ ਤਾਂ ਯਿਸੂ ਇੱਕ ਦਿਨ ਤੁਹਾਨੂੰ ਬੋਲੇਗਾ, ਭੱਜ ਜਾਉ ਮੈਂ ਤੁਹਾਨੂੰ ਕਦੇ ਨਹੀ ਜਾਣਦਾ ਸੀ।

ਤੁਹਾਨੂੰ ਉਸਦੀ ਕਰਨੀ ਤੇ ਪੂਰਾ ਵਿਸਵਾਸ਼ ਰੱਖਣਾ ਪਵੇਗਾ। ਤੁਹਾਨੂੰ ਪੂਰਾ ਵਿਸਵਾਸ਼ ਰੱਖਣਾ ਪਵੇਗਾ ਜੋ ਉਸਨੇ ਕ੍ਰਸ ਤੇ ਕੀਤਾ, ਜਦੋਂ ਉਹ ਤੁਹਾਡੇ ਲਈ ਮਰਿਆ, ਦਫਨਾਇਆ ਗਿਆ ਅਤੇ ਫਿਰ ਤੋਂ ਜੀਵਿਤ ਹੋਇਆ, ਇਹ ਹੀ ਤੁਹਾਡੇ ਲਈ ਸਵਰਗ ਦਾ ਟਿਕਟ ਹੈ। ਅਗਰ ਤੁਸੀਂ ਕਿਸੇ ਹੋਰ ਚੀਜ ਤੇ ਵਿਸਵਾਸ਼ ਰਖਦੇ ਹੋ ਤੇ ਕਹਿੰਦੇ ਹੋ "ਮੈਂ ਸਵਰਗ ਵਿੱਚ ਜਾਊਂਗਾ ਕਿਉਂਕਿ ਮੈਂ ਚੰਗਾ ਆਦਮੀ ਹਾਂ ਤੇ ਮੈਂ ਚੰਗੇ ਕੰਮ ਕੀਤੇ ਹਨ। ਉਹ ਕਹੇਗਾ, "ਭੱਜ ਜਾਉ" ਉਸਦੇ ਸ਼ਬਦਾਂ ਤੇ ਧਿਆਨ ਦਿਉ, "ਭੱਜ ਜਾਉ", ਮੈਂ ਤੁਹਾਨੂੰ ਕਦੇ ਨਹੀਂ ਜਾਣਦਾ ਸੀ। ਉਸਨੇ ਇਹ ਨਹੀਂ ਕਿਹਾ,"ਮੈਂ ਤੁਹਾਨੂੰ ਜਾਣਦਾ ਸੀ।"

ਮੈਂ ਪਹਿਲਾਂ ਵੀ ਦੱਸਿਆ ਸੀ ਜੇ ਉਸਨੇ ਤੁਹਾਨੂੰ ਇੱਕ ਵਾਰ ਜਾਣ ਲਿਆ ਤਾਂ ਇਹ ਅਵਿਨਾਸ਼ੀ ਤੇ ਸਦੀਵੀ ਹੈ। ਜੇ ਉਸਨੇ ਤੁਹਾਨੂੰ ਇੱਕ ਵਾਰ ਜਾਣ ਲਿਆ ਤਾਂ ਤੁਹਾਨੂੰ ਹਮੇਸ਼ਾ ਲਈ ਮੁਕਤੀ ਮਿਲ ਜਾਵੇਗੀ। ਪਰ ਉਹ ਕਹੇਗਾ, ਭੱਜ ਜਾਓ ਮੈਂ ਤੁਹਾਨੂੰ ਕਦੇ ਨਹੀਂ ਜਾਣਦਾ ਸੀ। ਅਗਰ ਤੁਸੀਂ ਨਰਕ ਵਿੱਚ ਜਾਂਦੇ ਹੋ ਤਾਂ ਉਸਨੇ ਤੁਹਾਨੂੰ ਕਦੇ ਜਾਣਿਆ ਹੀ ਨਹੀਂ। ਅਗਰ ਇੱਕ ਵਾਰ ਉਹ ਤੁਹਾਨੂੰ ਜਾਣ ਜਾਦਾ ਹੈ ਤਾ, ਬੱਸ ਹੋ ਗਈ। ਜਿਵੇਂ ਕਿ ਮੇਰੇ ਬੱਚੇ ਹਮੇਸ਼ਾ ਮੇਰੇ ਹੀ ਬੱਚੇ ਹਨ। ਜਦੋਂ ਤੁਸੀਂ ਦੁਬਾਰਾ ਜਨਮ ਲੈਂ ਦੇ ਹੋ, ਜਦੋਂ ਤੁਸੀਂ ਉਸਦੇ ਬੱਚੇ ਹੋ, ਤਾਂ ਤੁਸੀਂ ਹਮੇਸ਼ਾ ਉਸਦੇ ਬੱਚੇ ਰਹੋਗੇ। ਤੁਸੀਂ ਪਰਿਵਾਰ ਦੀ ਕਾਲੀ ਭੇਡ ਹੋ ਸਕਦੇ ਹੋ, ਤੁਹਾਨੂੰ ਪ੍ਰਮਾਤਮਾ ਇਸ ਧਰਤੀ ਤੇ ਵੱਧ ਤੋਂ ਵੱਧ ਸਜਾ ਦਿੰਦਾ ਹੋਵੇ, ਤੁਸੀਂ ਆਪਣਾ ਜੀਵਨ ਇਸ ਧਰਤੀ ਤੇ ਖਰਾਬ ਕਰ ਸਕਦੇ ਹੋ, ਪਰ ਤੁਹਾਡੀ ਮੁਕਤੀ ਯਕੀਨੀ ਹੈ, ਤੁਸੀਂ ਬਚਾਏ ਜਾ ਚੁੱਕੇ ਹੋ, ਮੁਕਤੀ ਯਕੀਨੀ ਹੈ। ਅੱਜ ਮੈਂ ਅੰਤ ਸਮੇਂ ਮਨੁੱਖੀ ਰੂਪ ਵਿੱਚ ਇਹ ਹੀ ਕਹਿਣਾ ਚਾਹੁੰਦਾ ਹਾਂ, ਅਤੇ ਹੁਣ ਕੁਝ ਮਿੰਟਾਂ ਲਈ ਮੈਂ ਮੁਕਤੀ ਅਤੇ ਅੰਤਿਮ ਸਮੇਂ ਤੇ ਆਧਾਰਿਤ ਪ੍ਰਸ਼ਨਾਂ ਦੇ ਉੱਤਰ ਦੇਵਾਂਗਾ।

1. ਸਵੀਕਾਰ ਕਰੋ ਕਿ ਤੁਸੀ ਪਾਪੀ ਹੋ

2. ਪਾਪ ਦੀ ਸਜ਼ਾ ਦਾ ਅਹਿਸਾਸ ਕਰੋ

3. ਵਿਸ਼ਵਾਸ ਕਰੋ ਕਿ ਯਿਸੂ ਸਿਰਫ ਤੁਹਾਡੇ ਲਈ ਮਰਿਆ ਦਫ਼ਨਾਇਆ ਗਿਆ ਅਤੇ ਦੁਬਾਰਾ ਜ਼ਿੰਦਾ ਹੋਇਆ

4. ਵਿਸ਼ਵਾਸ ਕਰੋ ਕਿ ਯਿਸੂ ਹੀ ਸਿਰਫ ਮੁਕਤੀਦਾਤਾ ਹੈ

ਪਿਆਰੇ ਯਿਸੂ ਮੈਂ ਜਾਣਦਾ ਹਾਂ ਕਿ ਮੈ ਪਾਪੀ ਹਾਂ. ਮੈ ਨਰਕ ਜਾਣ ਦੇ ਲਾਇਕ ਹਾਂ, ਪਰ ਮੈਨੂੰ ਵਿਸ਼ਵਾਸ ਹੈ ਕਿ ਤੁਸੀ ਮੇਰੇ ਲਈ ਸੂਲੀ ਤੇ ਚੜ੍ਹੇ ਅਤੇ ਦੁਬਾਰਾ ਜੀਵਿਤ ਹੋਏ. ਕਿਰਪਾ ਕਰਕੇ ਮੇਰਾ ਉਧਾਰ ਕਰੋ ਅਤੇ ਅਟੱਲ ਜੀਵਨ ਦੀ ਦਾਤ ਬਕਸ਼ੋ. ਯੀਸੂ ਆਮੀਨ

 

 

 

mouseover